Tuesday, July 12, 2022

12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ

ਆਸਾਂ ਘੁੱਟ ਸਬਰਾਂ ਦੇ ਮੰਗਣ

ਪਛਤਾਵਾ ਬੂਹੇ ਬੈਠਾ ਹੱਸੇ

ਮੈਨੂੰ ਕਮਲ਼ਾ ਝੱਲਾ ਦੱਸੇ

ਰਾਤ ਸਿਆਹੀ ਪੀੜ ਲਿਖਾਵੇ

ਵਿਛੌੜਾ ਮੇਰੇ ‘ਤੇ ਹੱਕ ਜਤਾਵੇ

ਯਾਦਾਂ ਮੁੜ ਮੁੜ ਤੇਰੀਆਂ ਆਉਣ

ਖਿਆਲ ਕੱਖਾਂ ਵਾਂਗ ਉੱਡ ਉੱਡ ਜਾਣ

ਚਾਰ ਦਿਵਾਰੀ ਵਿੱਚ ਹਉਂਕਾ ਗੂੰਜੇ

ਉਡੀਕ ਤੇਰੀ ਮੇਰੇ ਅੱਥਰੂ ਪੂੰਜ੍ਹੇ

ਉੱਲੂਆਂ ਵਾਂਗ ਝਾਕਣ ਚਾਅ ਮੇਰੇ

ਸੁੱਕ ਸੁੱਕ ਜਾਣ ਵੇ ਸਾਹ ਮੇਰੇ

ਹੰਝੂ ਵਗਦੇ ਕੋਸੇ ਕੋਸੇ

ਮੌਤ ਸਿਰਹਾਣੇ ਸਿਰ ਪਲੋਸੇ

ਚਰਨਦੀਪ

Tuesday, April 7, 2020

Punjabi Kavita : shikayat

 ਸ਼ਿਕਾੲਿਤ

ਤੇਰੀ ਚਮਕਦੀ ਜਿਹੀ ਚੁੱਪ ਸ਼ੀਸ਼ੇ ਵਰਗੀ
ਜੋ ਮੈਨੂੰ ਮੇਰੇ ਰੂਬਰੂ ਕਰ ਰਹੀ ਸੀ,
ਤੂੰ ਜਦ ਚੁੱਪ ਤੋੜੀ ਹੈ ਤਾਂ 
ੳੁਸਦਾ ੲਿੱਕ ਟੁਕੜਾ ਮੇਰੇ 
ਦਿਲ ਚ ਅਾ ਕੇ ਖੁੱਬ੍ਹ ਗਿਅਾ ਹੈ!
ਚਰਨਦੀਪ

Teri chamakdi jehi chupp sheeshe vrgi 
jo mainu mere rubru kr rahi c
tu jad chup todi hai ta
usda ik tukda mere 
dil ch aa k khubh geya hai.


Punjabi Kavita : Aazzi

ਮੰਨ ਜਾ ਵੇ ਹੁਣ ਤੂੰ, ੲਿੰਝ ਨਾ ਸਤਾ ਵੇ!
ਮੰਨਿਅਾ ਕਿ ਸਾਡੇ ਕੋਲ਼ੋਂ ਹੌੲੀ ੲੇ ਖਤਾ ਵੇ!

ਸਦਰਾਂ ਦੇ ਫੁੱਲ ਮੇਰੇ, ਗੲੇ ਕੁਮਲ਼ਾ ਵੇ!
ਪੱਲ ਵੀ ਨਾਂ ਯਾਂਦਾ ਮੈਥੋਂ, ਖਾਣ ਵਿਸਾਹ ਵੇ!
ਲਾੲਿਅਾ ਵੀ ਨਾ ਲੱਗਦਾ ਦਿਲ, ਮੇਰਾ ਰਤਾ ਵੇ!
ਮੰਨ ਜਾ ਵੇ ਹੁਣ ਤੂੰ ੲਿੰਝ ਨਾ ਸਤਾ ਵੇ!

ਰੁੱਸਣੇ ਦਾ ਮੌਕਾ ਕੌੲੀ , ਸਾਨੂੰ ਵੀ ੲੇ ਚਾਹੀਦਾ!
ਪਾ ਕੇ ਪਿਅਾਰ ਚੰਨਾਂ, ੲਿੰਝ ਨਹੀਂ ਭੁਲਾੲੀਦਾ!
ੲਿੰਨਾ ਵੀ ੲੇ ਹੁੰਦਾ ਭਲਾ, ਕੌਣ ਖਫਾ ਵੇ?
ਮੰਨ ਜਾ ਵੇ ਹੁਣ ਤੂੰ, ੲਿੰਝ ਨਾ ਸਤਾ ਵੇ!
ਮੰਨਿਅਾ ਕਿ ਸਾਡੇ ਕੋਲ਼ੋਂ ਹੌੲੀ ੲੇ ਖਤਾ ਵੇ!

ਤੇਰੀਅਾਂ ੳੁਡੀਕਾਂ ਵਿੱਚ , ਲੰਘ ਚੱਲੇ ਸਾਲ ਵੇ!
ਤੈੰਨੂੰ ਭੁੱਲ ਜਾਵਾਂ ਦੱਸ, ਮੇਰੀ ਕੀ ਮਜਾਲ ੲੇ!
ਚਰਨਦੀਪ ਤੂੰਹੀੳਂ ਮੇਰੇ, ਜੀਣ ਦੀ ਵਜਾਹ ਵੇ!
ਮੰਨ ਜਾ ਵੇ ਹੁਣ ਤੂੰ , ੲਿੰਝ ਨਾ ਸਤਾ ਵੇ!
ਚਰਨਦੀਪ

mann ja ve hunn tu injh na sataa ve.
manneya ke sade kolo hoyi e khtaa ve.

sadraa de phool mere gye kumllaa ve,
pall v na yadaan maitho khaan visaah ve,
laya v na lgdaa dil , mere rataa ve,
mann ja ve hunn tu injh na sataa ve.
manneya ke sade kolo hoyi e khtaa ve.

russne da mokka koyi sanu v ae chahidaa,
paa k pyar channa , injh nhi bhulayida.
enna v e hunda bhlaa kaun khafaa ve?
mann ja ve hunn tu injh na sataa ve.
manneya ke sade kolo hoyi e khtaa ve.

teriyaa udeeka vich langh chale saal ve,
tainu bhull jawa dass meri ki mazaal e?
Charandeep tuhio mere jeen di wajaah ve,
mann ja ve hunn tu injh na sataa ve.
manneya ke sade kolo hoyi e khtaa ve.

Monday, April 6, 2020

Punjabi Kavita : Ikk mulaqaat

ਬੱਚਿਅਾਂ ਵਾਂਗ ਹੱਥ ਛੁਡਾ ਕੇ,
ਤੇਰੇ ਚਿਹਰੇ ਤੇ ਭੱਜਦੀਅਾਂ,
ਅਾਪਣੀਅਾਂ ਨਜ਼ਰਾਂ ਨੂੰ
ਫੜ੍ਹ ਲਿਅਾੳੁਂਦਾ ਹਾਂ,
ਜਦ ਤੂੰ ਸ਼ਰਮਾ ਕੇ
ਅੱਖਾਂ ਮੀਚ ਲੈਂਦੀ ੲੇ!
ਚਰਨਦੀਪ

Bacheya vang hath chuda k
tere chehre te bhajdiyaa 
aapniya nazraa nu
farh leaunda ha
jad tu sharmaa k 
akhaan meech lendi e!
charandeep

Sunday, September 23, 2018

Punjabi Kavita : Aas

         "Aas"

Pind di maseete
Borrh de hetha
Mathi mathi dhupe
Hariyaan kanka cho
Oh sadak vekhda ha
Jitho kise waqt 
aapa langhde c
Langhde hun v aa
Koyi lukk shipp k
te koyi kise aas ch.

ਪਿੰਡ ਦੀ ਮਸੀਤੇਂ
ਬੋੜ੍ਹ ਦੇ ਹੇਠਾਂ
ਮੱਠੀ ਮੱਠੀ ਧੁੱਪੇ
ਹਰੀਅਾਂ ਕਣਕਾਂ ਚੋਂ
ਉਹ ਸੜਕ ਵੇਖਦਾਂ ਹਾਂ
ਜਿੱਥੋਂ ਕਿਸੇ ਵਕਤ
ਆਪਾਂ ਲੰਘਦੇ ਸੀ!
ਲ਼ੰਘਦੇ ਹੁਣ ਵੀ ਆਂ
ਕੱਲੇ ਕੱਲੇ ਹੀ
ਕੌਈ ਲੁੱਕ ਛਿਪ ਕੇ
ਤੇ ਕੌਈ ਕਿਸੇ ਆਸ ਚ!

     charandeep 9779400440

Monday, September 17, 2018

Punjabi Kavita : Pachtawa

       "Pachtawa"

Jo enna roiyaan ne,,
Sujj ke laal hoiyaan ne,,
Mere rahaan ch khaloiyaan ne,
Jehna radka dhoiyaan ne,,
Main gunaahgar ha oh akhaan da.

ਜੋ ੲਿੰਨਾ ਰੌਈਆਂ ਨੇ,
ਸੁੱਜ ਕੇ ਲਾਲ ਹੌਈਆਂ ਨੇ,
ਮੇਰੇ ਰਾਹਾਂ ਚ ਖਲੌਈਆਂ ਨੇ,
ਜਿਹਨਾਂ ਰੜਕਾਂ ਢੌਈਆਂ ਨੇ,
ਮੈਂ ਗੁਨਾਹਗਾਰ ਹਾਂ ਉਹ ਅੱਖਾਂ ਦਾ!

       #ਚਰਨਦੀਪ Charandeep 
        9779400440

Wednesday, September 12, 2018

Poetry "Yaadein"


             "Yaadein"

नइ नइ यादें बनते देख रहा हूं मैं !
जैसे किसी को कहानी सुनते देख रहा हूं मैं!
ना मालूम कौन लिख रहा है कहानी
पर खुद को पात्र बनते देख रहा हूं  मै!
    Charandeep9779400440

Sunday, September 9, 2018

Poetry "Bewas"


            "Bewas"

झरोखों  से बारीश का पानी आ रहा था 
जैसे बिन पूछे कोई हाल सुना रहा था !
धीरे धीरे तो नाक तक आ पहुंचा 
मेरी मजबूरी का फायदा उठा रहा था !
   चरनदीप 9779400440

Thursday, September 6, 2018

Peotry. "Ehsas"

           "Ehsas"

Mere vehde kikkli paundiya 
ghamsaan payiaan rakhdiyaa ne,
Injh lgda e kde vichde hi nhi,
yadaan dil layi rakhdiya ne!

ਮੇਰੇ ਵੇਹੜੇ ਕਿਕਲੀ ਪਾਉਂਦੀਆਂ
ਘਮਸਾਣ ਪਾਈ ਰੱਖਦੀਆਂ ਨੇ!
ਲੱਗਦਾ ਏ ਕਦੇ ਵਿਛੜੇ ਹੀ ਨਹੀਂ
ਯਾਦਾਂ ਦਿਲ ਲਾਈ ਰੱਖਦੀਆਂ ਨੇ!
Charandeep 9779400440


Sunday, September 2, 2018

Poetry "Bachpan"

      "Bachpan"

Ik dujje nal 
larrdeya jhagdhdeya
maaran kuttan nu
bhajjdeyaa gussa,
hasse, khed ch badal jana
ha ehi bachpan hunda e...

ੲਿੱਕ ਦੂਜੇ ਨਾਲ 
ਲੜਦਿਅਾਂ ਝਗੜਦਿਅਾਂ 
ਮਾਰਨ ਕੁੱਟਣ ਨੂੰ ਭੱਜਦਿਅਾਂ ,ਗੁੱਸਾ, 
ਹਾੱਸੇ ,ਖੇਡ ਚ ਬਦਲ ਜਾਣਾ !
ਹਾਂ ੲਿਹ ਹੀ ਬਚਪਨ ਹੁੰਦਾ ਏ!
Charandeep 9779400440

12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ ਆਸਾਂ ਘੁੱਟ ਸਬਰਾਂ ਦੇ ਮੰਗਣ ਪਛਤਾਵਾ ਬੂਹੇ ਬੈਠਾ ਹੱਸੇ ਮੈਨੂੰ ਕਮਲ਼ਾ ਝੱਲਾ ਦੱਸੇ ਰਾਤ ਸਿਆਹੀ ਪੀੜ ਲਿਖਾਵੇ ਵਿਛੌੜਾ ਮੇਰੇ ‘ਤੇ ਹੱਕ ਜਤਾਵੇ...