Tuesday, July 12, 2022

12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ

ਆਸਾਂ ਘੁੱਟ ਸਬਰਾਂ ਦੇ ਮੰਗਣ

ਪਛਤਾਵਾ ਬੂਹੇ ਬੈਠਾ ਹੱਸੇ

ਮੈਨੂੰ ਕਮਲ਼ਾ ਝੱਲਾ ਦੱਸੇ

ਰਾਤ ਸਿਆਹੀ ਪੀੜ ਲਿਖਾਵੇ

ਵਿਛੌੜਾ ਮੇਰੇ ‘ਤੇ ਹੱਕ ਜਤਾਵੇ

ਯਾਦਾਂ ਮੁੜ ਮੁੜ ਤੇਰੀਆਂ ਆਉਣ

ਖਿਆਲ ਕੱਖਾਂ ਵਾਂਗ ਉੱਡ ਉੱਡ ਜਾਣ

ਚਾਰ ਦਿਵਾਰੀ ਵਿੱਚ ਹਉਂਕਾ ਗੂੰਜੇ

ਉਡੀਕ ਤੇਰੀ ਮੇਰੇ ਅੱਥਰੂ ਪੂੰਜ੍ਹੇ

ਉੱਲੂਆਂ ਵਾਂਗ ਝਾਕਣ ਚਾਅ ਮੇਰੇ

ਸੁੱਕ ਸੁੱਕ ਜਾਣ ਵੇ ਸਾਹ ਮੇਰੇ

ਹੰਝੂ ਵਗਦੇ ਕੋਸੇ ਕੋਸੇ

ਮੌਤ ਸਿਰਹਾਣੇ ਸਿਰ ਪਲੋਸੇ

ਚਰਨਦੀਪ

12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ ਆਸਾਂ ਘੁੱਟ ਸਬਰਾਂ ਦੇ ਮੰਗਣ ਪਛਤਾਵਾ ਬੂਹੇ ਬੈਠਾ ਹੱਸੇ ਮੈਨੂੰ ਕਮਲ਼ਾ ਝੱਲਾ ਦੱਸੇ ਰਾਤ ਸਿਆਹੀ ਪੀੜ ਲਿਖਾਵੇ ਵਿਛੌੜਾ ਮੇਰੇ ‘ਤੇ ਹੱਕ ਜਤਾਵੇ...