Saturday, September 1, 2018

Poetry "Pari"

     "Pari"

Oh pari 
kannak vanni
saada libaas
sir te peerra da taaj
oh hawawa ch nhi udhdi
oh dukha nal joojhdi hai.
oh khawaisha pooriyan nhi krdi
sago khud di mariyaan khawaisha takkdi hai
din nu sajaa vang kattdi 
rabb nal shikwa rakhdi
rondi hai ta saaj vang kookdi 
shotiyaan shotiyan khushiyan maanndi ..
jad kite khid khida k hassdi hai
ta saari kaynaat jhoom uthdi hai
tad mainu oh pari jaapdi hai.

ਉਹ ਪਰੀ
ਕਣਕ ਵੰਨੀ
ਸਾਦਾ ਲਿਬਾਸ 
ਸਿਰ ਤੇ ਪੀੜਾਂ ਦਾ ਤਾਜ
ਉਹ ਹਵਾਵਾਂ ਚ ਨਹੀ ੳੁੱਡਦੀ
ਉਹ ਦੁਖਾਂ ਨਾਲ ਜੂਝਦੀ ਹੈ
ਉਹ ਖਵਾੲਿਸ਼ਾਂ ਪੂਰੀਆਂ ਨਹੀਂ ਕਰਦੀ
ਸਗੋਂ ਖੁਦ ਦੀਅਾਂ ਮਰੀਆਂ ਖਵਾੲਿਸ਼ਾਂ ਤੱਕਦੀ ਹੈ 
ਦਿਨ ਨੂੰ ਸਜ਼ਾਂ ਵਾਂਗ ਕੱਟਦੀ
ਰੱਬ ਨਾਲ ਸ਼ਿਕਵਾ ਰੱਖਦੀ
ਰੌਂਦੀ ਹੈ ਤਾਂ ਸਾਜ਼ ਵਾਂਗ ਕੂਕਦੀ
ਛੋਟੀਆਂ ਛੋਟੀਆਂ ਖੁਸ਼ੀਆਂ ਮਾਣਦੀ
ਜਦ ਕਿਤੇ ਖਿੜ ਖਿੜਾਕੇ ਹੱਸਦੀ ਹੈ
ਤਾਂ ਸਾਰੀ ਕਾੲਿਨਾਤ ਝੂਮ ਉੱਠਦੀ ਹੈ
ਤਦ ਮੈਨੂੰ ਉਹ ਪਰੀ ਜਾਪਦੀ ਹੈ!

Charandeep 9779400440

No comments:

Post a Comment

12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ ਆਸਾਂ ਘੁੱਟ ਸਬਰਾਂ ਦੇ ਮੰਗਣ ਪਛਤਾਵਾ ਬੂਹੇ ਬੈਠਾ ਹੱਸੇ ਮੈਨੂੰ ਕਮਲ਼ਾ ਝੱਲਾ ਦੱਸੇ ਰਾਤ ਸਿਆਹੀ ਪੀੜ ਲਿਖਾਵੇ ਵਿਛੌੜਾ ਮੇਰੇ ‘ਤੇ ਹੱਕ ਜਤਾਵੇ...