Friday, August 31, 2018

Poetry "Haar"

                 "Haar"

Main mann leya hun nhi tu auna.
Mainu ronde nu chup nhi karauna..
Tu ki jaane ajj kon kon mareyaa.
Mera vehda laasha nal bhareyaa.
Ik manje meri udeek pyi moyi..
Kol khaloti aas v  royi..
Ik manje te chaa ne mere..
Ronde ehna nu saah ne mere..
Ik manje te yadaan pyiaan..
peerra kharh k vekhaan dayiaan.
tu ghar betheyaan hi saug manauna.
main mann leyaa hun nhi tu aunaa!

ਮੈਂ ਮੰਨ ਲਿਅਾ ਹੁਣ ਨਹੀਂ ਤੂੰ ਆਉਣਾ!
ਮੈਨੂੰ ਰੌਂਦੇ ਨੂੰ ਚੁੱਪ ਨਹੀਂ ਕਰਾਉਣਾ!
ਤੂੰ ਕੀ ਜਾਣੇ ਅੱਜ ਕੌਣ ਕੌਣ ਮਰਿਅਾ!
ਮੇਰਾ ਵਿਹੜਾ ਲਾਸ਼ਾਂ ਨਾਲ ਭਰਿਅਾ!
ੲਿੱਕ ਮੰਜੇ ਮੇਰੀ ਉਡੀਕ ਪਈ ਮੌਈ!
ਤੇ ਕੌਲ਼ ਖਲੌਤੀ ਆਸ ਵੀ ਰੌਈ!
ਇੱਕ  ਮੰਜੇ ਤੇ  ਚਾਅ ਨੇ ਮੇਰੇ !
ਰੋਂਦੇ ਇਹਨਾਂ ਨੂੰ ਸਾਹ ਨੇ ਮੇਰੇ !
ਇੱਕ ਮੰਜੇ ਤੇ ਯਾਦਾਂ ਪਈਆਂ ! 
ਪੀੜਾਂ ਖੜ੍ਹ ਕੇ ਵੇਖਣ ਡਹੀਆਂ !
ਤੂੰ ਘਰ ਬੈਠਿਅਾਂ ਹੀ ਸੌਗ ਮਨਾਉਣਾ!
ਮੈਂ ਮੰਨ ਲਿਅਾ ਹੁਣ ਨਹੀਂ ਤੂੰ ਆਉਣਾ!
Charandeep 9779400440

2 comments:

12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ ਆਸਾਂ ਘੁੱਟ ਸਬਰਾਂ ਦੇ ਮੰਗਣ ਪਛਤਾਵਾ ਬੂਹੇ ਬੈਠਾ ਹੱਸੇ ਮੈਨੂੰ ਕਮਲ਼ਾ ਝੱਲਾ ਦੱਸੇ ਰਾਤ ਸਿਆਹੀ ਪੀੜ ਲਿਖਾਵੇ ਵਿਛੌੜਾ ਮੇਰੇ ‘ਤੇ ਹੱਕ ਜਤਾਵੇ...