Friday, August 31, 2018

Poetry "Haar"

                 "Haar"

Main mann leya hun nhi tu auna.
Mainu ronde nu chup nhi karauna..
Tu ki jaane ajj kon kon mareyaa.
Mera vehda laasha nal bhareyaa.
Ik manje meri udeek pyi moyi..
Kol khaloti aas v  royi..
Ik manje te chaa ne mere..
Ronde ehna nu saah ne mere..
Ik manje te yadaan pyiaan..
peerra kharh k vekhaan dayiaan.
tu ghar betheyaan hi saug manauna.
main mann leyaa hun nhi tu aunaa!

ਮੈਂ ਮੰਨ ਲਿਅਾ ਹੁਣ ਨਹੀਂ ਤੂੰ ਆਉਣਾ!
ਮੈਨੂੰ ਰੌਂਦੇ ਨੂੰ ਚੁੱਪ ਨਹੀਂ ਕਰਾਉਣਾ!
ਤੂੰ ਕੀ ਜਾਣੇ ਅੱਜ ਕੌਣ ਕੌਣ ਮਰਿਅਾ!
ਮੇਰਾ ਵਿਹੜਾ ਲਾਸ਼ਾਂ ਨਾਲ ਭਰਿਅਾ!
ੲਿੱਕ ਮੰਜੇ ਮੇਰੀ ਉਡੀਕ ਪਈ ਮੌਈ!
ਤੇ ਕੌਲ਼ ਖਲੌਤੀ ਆਸ ਵੀ ਰੌਈ!
ਇੱਕ  ਮੰਜੇ ਤੇ  ਚਾਅ ਨੇ ਮੇਰੇ !
ਰੋਂਦੇ ਇਹਨਾਂ ਨੂੰ ਸਾਹ ਨੇ ਮੇਰੇ !
ਇੱਕ ਮੰਜੇ ਤੇ ਯਾਦਾਂ ਪਈਆਂ ! 
ਪੀੜਾਂ ਖੜ੍ਹ ਕੇ ਵੇਖਣ ਡਹੀਆਂ !
ਤੂੰ ਘਰ ਬੈਠਿਅਾਂ ਹੀ ਸੌਗ ਮਨਾਉਣਾ!
ਮੈਂ ਮੰਨ ਲਿਅਾ ਹੁਣ ਨਹੀਂ ਤੂੰ ਆਉਣਾ!
Charandeep 9779400440

Wednesday, August 29, 2018

Punjabi "Sadak"

           "Sadak"

Muddat baad geyaa oh raah te
janda hai jo naal de pind nu..
Na c hawawa ch oh pehla jehi khushboo.
Na khetaa ch oh tehaldiyaa faslaan.
Tur gyiaan mere aun di khabar sun ke
Mere jhagge ranga sooraj ho gya ohle
mere vekhdeyaa veklhdeya.
mere dil de kareeb oh sadak ne
vattt leyaa passa..
mere poonje na athru..
Panchi v chup chaap c bethe,
Chann v c mainu vatte ghooriyaan.
Injh laggeya sabh tere ho gye.
Tere sang paa lyiaan dooriyan..
Kala jhagga sippiyaan vala.
pa k raat mere vall aayi.
Sochaa de rath uthe bithaa k,
Mainu fer ghre le aayi!
     
ਮੁੱਦਤ ਬਾਅਦ ਗਿਅਾਂ ਉਹ ਰਾਹ ਤੇ
ਜਾਂਦਾ ਹੈ ਜੌ ਨਾਲ ਦੇ ਪਿੰਡ ਨੂੰ!
ਨਾਂ ਸੀ ਹਵਾਂਵਾ ਚ ੳੇੁਹ ਪਹਿਲਾਂ ਜਿਹੀ ਖੁਸ਼ਬੂ,
ਨਾਂ ਖੇਤਾਂ ਚ ਉਹ ਟਹਿਲਦੀਅਾਂ ਫਸਲਾਂ..
ਟੁਰ ਗਈਆਂ ਮੇਰੇ ਅਾੳੁਣ ਦੀ ਖਬਰ ਸੁਣ ਕੇ!
ਮੇਰੇ ਝੱਗੇ ਰੰਗਾ ਸੂਰਜ ਹੌ ਗਿਅਾ ਔਹਲੇ ਰੁੱਖਾਂ ਦੇ
ਮੇਰੇ ਵੇਖਦਿਅਾਂ ਵੇਖਦਿਅਾਂ....
ਮੇਰੇ ਦਿਲ ਦੇ ਕਰੀਬ ਉਹ ਸੜਕ ਨੇ ਵੀ
ਵੱਟ ਲਿਅਾ ਪਾੱਸਾ..
ਮੈਨੂੰ ਗਲ਼ ਨਾ ਲਾੲਿਅਾ..
ਮੇਰੇ ਪੂੰਝੇ ਨਾਂ ਅੱਥਰੂ...
ਪੰਛੀ ਵੀ ਚੁੱਪ ਚਾਪ ਸੀ ਬੈਠੇ..
ਚੰਨ ਵੀ ਸੀ ਮੈਨੂੰ ਵੱਟੇ ਘੂਰੀਆਂ...
ੲਿੰਝ ਲੱਗਿਅਾ ਸਭ ਤੇਰੇ ਹੌ ਗਏ..
ਤੇਰੇ ਸੰਗ ਪਾ ਲਈਆਂ ਦੂਰੀਆਂ!
ਕਾਲਾ ਝੱਗਾ ਸਿੱਪੀਅਾਂ ਵਾਲਾ
ਪਾ ਕੇ ਰਾਤ ਮੇਰੇ ਵੱਲ੍ਹ ਆਈ!
ਸੌਚਾਂ ਦੇ ਰੱਥ ੳੁਤੇ ਬਿਠਾ ਕੇ
ਮੈਨੂੰ ਫੇਰ ਘਰੇ ਲੈ ਆਈ!
Charandeep 9779400440

Tuesday, August 28, 2018

Poetry 'Vichoda'

       "vichoda"


Dedh k saal da ho gyaa e,
dudh pee k laal so geyaa e.
jdo jaag janda mainu fer saun nhio dinda,
dil laayi rakhe kde raun nhio dinda.
rurhda e tej tej hje ture thorha thorha ,
bda aukha paaleya main sajjna vichoda.
bda aukha paaleya main sajjna vichoda.

ਡੇਢ ਕੁ ਸਾਲ ਦਾ ਹੌ ਗਿਅਾ ੲੇ!
ਦੁੱਧ ਪੀ ਕੇ ਲਾਲ ਸੌਂ ਗਿਅਾ ੲੇ!
ਜਦੋਂ ਜਾਗ ਜਾਂਦਾ ,ਮੈਨੂੰ ਸੌਣ ਨਹੀਂੳ ਦਿੰਦਾ!
ਦਿਲ ਲਾੲੀ ਰੱਖੇ ,ਮੈਨੂੰ ਰੌਣ ਨਹੀਂੳ ਦਿੰਦਾ!
ਰੁੜ੍ਹਦਾ ੲੇ ਤੇਜ਼ ਤੇਜ਼, ਹਜੇ ਤੁਰੇ ਥੌੜ੍ਹਾ ਥੌੜ੍ਹਾ!
ਬੜਾ ਅੌਖਾ ਪਾਲ਼ਿਅਾ ਮੈਂ ਸਜਣਾਂ ਵਿਛੌੜਾ!
Charandeep 9779400440

Monday, August 27, 2018

poetry shayari kavita

ਖੇਤਾਂ ਵਿਚਾਲ਼ੇ ਕੱਚੇ ਰਾਹ ਤੇ
ਵੇਖ ਰਿਹਾ ਸਾਂ ਦੂਰ ਖੜ੍ਹਾ!
ੳੁਹ ਕਾਲੇ ਰੰਗ ਦੀ..
ਲਾਲ ਅੱਖਾਂ...
ਤਿੱਖੀ ਚੁੰਝ ਵਾਲੀ!
ੳੁੱਡਦੀ ੲਿੱਧਰ ੳੁੱਧਰ..
ਕਦੇ ੳੁੱਚੀ ੳੁੱਚੀ ਕੂਕਦੀ!
ਫਿਰ ਜਾ ਬਹਿੰਦੀ
ੳੁਹ ਸੁੱਕੇ ਰੁੱਖ ਤੇ
ਅਾਪਣੇ ਅਾਲਣੇ ਚ
ਨਿੱਕੇ ਨਿੱਕੇ ਮੂੰਹ ਅੱਡ ਕੇ
ਚੀਖਦੇ ...
ਸਹਿਮੇ ਬੱਚਿਅਾਂ ਕੌਲ!
ਚੜ੍ਹ ਅਾੲਿਅਾ ਸੀ ਰੁੱਖ ਤੇ
ਚਿੱਟੇ ਰੰਗ ਦਾ ੳੁੱਡਣਾ ਸੱਪ
ਜੀਭਾਂ ਮਾਰਦਾ..!
ੳੁਹ ਕਾਲ਼ੇ ਰੰਗੀ ਪੀੜ
ਟੱਪ ਟੱਪ ਮਾਰਨ ਲੱਗੀ ਚੁੰਝਾ
ੳੁਹ ਚਿੱਟੇ ਰੰਗੇ ੳੁੱਡਣੇ...
ਹਾੱਸਿਅਾਂ ਜਿਹੇ ਸੱਪ ਦੇ!
ਸੱਪ ਅੱਗੇ ਵਧਿਅਾ ਤੇਜ਼ੀ ਨਾ
ਪੈ ਗਿਅਾ ਟੁੱਟ ਕੇ!
ਮੇਰੇ ਵੇਖਦਿਅਾਂ ਵੇਖਦਿਅਾਂ
ੳੁਹ ਨਿਗਲ਼ ਗਿਅਾ ...
ੳੁਹ ਪੀੜ ਤੇ ੳੁਹਦੇ ਬੱਚਿਅਾਂ ਨੂੰ!
ਫਿਰ ਬਹਿ ਗਿਅਾ ਅਾਲ੍ਹਣੇ ਚ
ਕੁੰਡਲੀ ਮਾਰ ਕੇ!
ਮੈਂ ਚੁੱਪ ਚਾਪ ਬੇਵੱਸ 

ਘਰ ਪਰਤ ਆਇਆ !
#ਚਰਨਦੀਪ

Poetry "Siyasat"

"Siyasat"

ਬਾਣੀ
ਅਰਦਾਸ
ਜੈਕਾਰੇ
ਵੰਡ ਲਏ!
ਏਕ ਨੂਰ
ਭਗਤ
ਗੁਰੂ
ਸੰਤ
ਸਾਰੇ ਵੰਡ ਲਏ!
ਊਂਚ ਨੀਚ
ਸਿਅਾਸਤ
ਦੇ ਮਾਰਿਅਾਂ
ਬਿਨਾਂ ਸੋਚ ਵਿਚਾਰੇ
ਵੰਡ ਲਏ!
ੲਿਕੋ ਅੰਬਰ ਤੇ
ੲਿੱਕੋ ਜਿਹੇ
ਚਮਕਣ ਜਹਿੜੇ
ਅਸਾਂ ਤਾਂ ਸਭ ਨੇ 
ਤਾਰੇ ਵੰਡ ਲਏ!
Charandeep 9779499440

Poetry "Ehsas"

           "Ehsas"

ਗਿੱਟਮਿੱਟ ਕਰਦੇ ਤਾਰਿਆਂ ਨੂੰ
ਪਰੇਸ਼ਾਨ ਚੰਨ ਨੂੰ
ਹੱਸਦੇ ਸੂਰਜ ਦੇ ਪਰੇਸ਼ਾਨ ਕਰਦੇ ਹਾੱਸੇ ਨੂੰ
ਮੇਰੇ ਪੈਰਾਂ ਹੇਠੋ ਨਿੱਕਲ ਕੇ ਦੂਰ ਗਵਾਚਦੇ ਰਸਤੇ ਨੂੰ
ਚੁੱਪ ਚਾਪ ਖੜ੍ਹੇ ਗੱਲਾਂ ਸੁਣਦੇ ਰੁੱਖਾਂ ਨੂੰ
ਮੇਰੇ ਕੋਲ਼ ਬੈਠੀਆਂ ਕੁੱਝ ਯਾਦ ਕਰਾਉਂਦੀਆਂ ਰੁੱਤਾਂ ਨੂੰ
ਪਾਣੀਆਂ ਚ ਚੇਹਰਾ ਤੱਕਦੀ ਹਰ ਸ਼ਹਿ ਨੂੰ
ਬੜੀ ਕਰੀਬ ਤੋਂ ਜਾਣਿਆ
ਤੈਥੋਂ ਦੂਰ ਹੋਣ ਤੋਂ ਬਾਅਦ !
Charandeep 9779400440

Sunday, August 26, 2018

Poetry "Awargi"

      "Awargi"

ਮੈਂ ਗਲਤੀਆਂ ਦੀ ਮੁੱਠ
ਰੌਜ਼ ਪਛਤਾਵੇ ਦੀ ਅੱਗ ਸੜ ਕੇ 
ਰਿਸਦੇ ਜ਼ਖਮਾਂ ਸੰਗ
ਮੁਆਫੀ ਦੀ ਭਾਲ ਚ
ਤੁਰੀ ਫਿਰਦੀ ਹਾਂ!
Charandeep 9779400440


Poetry "shikayat"

    "Shikayat"


ਸੁੱਜੀਆਂ ਅੱਖਾਂ 
ਵਿੱਚ ਲਾਲੀ
 ਪੀਲਾ ਪਿਅਾ ਚਿਹਰਾ 
ਕਦਮਾਂ ਚ ਤੇਜੀ
ਕੰਬਦੇ ਬੁੱਲ੍ਹ
ਡਰ ਡਰ ਨਿਕਲਦੇ ਲਫਜ਼
ਮਿੰਨਤ ਚ ਜੁੜੇ ਹੱਥ
ਮੇਰੇ ਦਰ ਤੇ
ਬੇਪਰਵਾਹੀ ਦਾ ਉਲ੍ਹਾਮਾ ਦੇਣ ਆਏ! 

Charandeep 9779400440

Poetry "Panne"

  "Panne"

Kaale amabar nu..
roo jehe chiite badlaa nu..
daatri jehe chann nu...
sippiyaan jeheyaan taareya nu..
gharaan nu paratade panchiyaan nu..
shaant bethiyaan hawaawa nu.
draune jehe rukh nu..
bitter bitter jhaakde patteya nu..
chup khalotiyaan faslaa nu..
suttiyaan pyiaan sadkaa nu..
larrde pye kutteyaan nu.. 
udhde jugnuaa nu..
sutte lokaan sang makaana nu,
meri chup te meriyaan pairra nu..
mere haani parchawe nu..
mere wang bhatkdi udeek nu..
mainu samjhaa rahi peed nu..
eh vagde pye hanjuaa nu..
mere te hassde pachtaawe nu.
minnat hai sabh nu..
mainu der ho rahi e,,
main ghar v jana e,
mere jholi payo,
kujh akhar.. kujh satraa..
koyi kavita..
mainu ghre udeek rahe ne.
daraa ch kharhe,,
ro rahe,, bhole bhaale..
masoom panne..


ਕਾਲੇ ਅੰਬਰ ਨੂੰ
ਰੂੰ ਜਿਹੇ ਚਿੱਟੇ ਬੱਦਲਾਂ ਨੂੰ
ਦਾਤਰੀ ਜਿਹੇ ਚੰਨ ਨੂੰ
ਸਿੱਪੀਅਾਂ ਜਿਹੇ ਤਾਰਿਅਾਂ ਨੂੰ
ਘਰਾਂ ਨੂੰ ਪਰਤਦੇ ਪੰਛੀਆਂ ਨੂੰ
ਸ਼ਾਂਤ ਬੈਠੀਆਂ ਹਵਾਵਾਂ ਨੂੰ
ਡਰਾੳੁਣਿਅਾਂ ਜਿਹੇ ਰੁੱਖਾਂ ਨੂੰ
ਬਿਟਰ ਬਿਟਰ ਝਾਕਦੇ ਪੱਤਿਅਾਂ ਨੂੰ
ਚੁੱਪ ਖਲ਼ੋਤੀਆਂ ਫਸਲਾਂ ਨੂੰ
ਸੁੱਤੀਆਂ ਪਈਆਂ ਸੜਕਾਂ ਨੂੰ
ਲੜਦੇ ਪਏ ਕੁਤਿੱਅਾਂ ਨੂੰ
ਉੱਡਦੇ ਜੁਗਨੂੰਆਂ ਨੂੰ
ਸੁੱਤੇ ਲੋਕਾਂ ਸੰਗ ਮਕਾਨਾਂ ਨੂੰ
ਪੇਰੀ ਚੁੱਪ ਤੇ ਮੇਰੀਆਂ ਪੈੜਾਂ ਨੂੰ
ਮੇਰੇ ਹਾਣੀ ਪਰਛਾਂਵੇ ਨੂੰ
ਮੇਰੇ ਵਾਂਗ ਭਟਕਦੀ ਉਡੀਕ ਨੂੰ
ਮੈਨੂੰ ਸਮਝਾ ਰਹੀ ਪੀੜ ਨੂੰ
ੲਿਹ ਵਗਦੇ ਪਏ ਹੰਝੂਆਂ ਨੂੰ
ਮੇਰੇ ਤੇ ਹੱਸਦੇ ਪਛਤਾਵੇ ਨੂੰ
ਮਿੰਨਤ ਹੈ ਸਭ ਨੂੰ
ਮੈਨੂੰ ਦੇਰ ਹੋ ਰਹੀ ਏ
ਮੈਂ ਘਰ ਵੀ ਜਾਣਾਂ ਏ
ਮੇਰੀ ਝੌਲ਼ੀ ਪਾਓ
ਕੁੱਝ ਅੱਖਰ
ਕੁੱਝ ਸਤਰਾਂ
ਕੌਈ ਕਵਿਤਾ!
ਮੈਨੂੰ ਘਰ ਉਡੀਕ ਰਹੇ ਨੇ
ਦਰਾਂ ਚ ਖੜ੍ਹੇ..
ਰੌ ਰਹੇ..
ਭੌਲੇ ਭਾਲੇ .
ਮਸੂਮ  ਪੰਨੇ!
Charandeep 9779400440


Attachments area

Saturday, August 25, 2018

Poetry "Yaad"

          "Yaad.."

Oh raah teriyaan pairra nu..                           
Oh basta tere modheyaa nu..
Oh buhaa teri shuh nu..
Oh vehda teriyaan sharartaa nu..
Oh kapde teri vaashna nu..
Oh baap tainu jhidkan nu...
te maa tainu manaun nu,,
tarasnge saare..
bass eh kavita har waqat tainu
 aapne aap ch vekhegi!

ਉਹ ਰਾਹ ਤੇਰੀਆਂ ਪੈੜਾਂ ਨੁੂੰ,        
ਉਹ ਬਸਤਾ ਤੇਰੇ ਮੋਢਿਅਾਂ ਨੁੂੰ,
ਉਹ ਬੂਹਾ ਤੇਰੀ ਛੂਹ ਨੂੰ,
ਉਹ ਵਿਹੜਾ ਤੇਰੀਆਂ ਸ਼ਰਾਰਤਾਂ ਨੂੰ,
ਉਹ ਕਪੜੇ ਤੇਰੀ ਵਾਸ਼ਨਾ ਨੂੰ,
ਉਹ ਬਾਪ ਤੈਨੂੰ ਝਿੜਕਣ ਨੂੰ,
ਤੇ ਮਾਂ ਤੈਨੂੰ ਮਨਾਉਣ ਨੂੰ,
ਤਰਸਣਗੇ ਸਾਰੇ!
ਬਸ ੲਿਹ ਕਵਿਤਾ ਹਰ ਵਕਤ
ਤੈਂਨੂੰ ਆਪਣੇ ਆਪ ਚ ਵੇਖੇਗੀ!

charandeep 9779400440



12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ ਆਸਾਂ ਘੁੱਟ ਸਬਰਾਂ ਦੇ ਮੰਗਣ ਪਛਤਾਵਾ ਬੂਹੇ ਬੈਠਾ ਹੱਸੇ ਮੈਨੂੰ ਕਮਲ਼ਾ ਝੱਲਾ ਦੱਸੇ ਰਾਤ ਸਿਆਹੀ ਪੀੜ ਲਿਖਾਵੇ ਵਿਛੌੜਾ ਮੇਰੇ ‘ਤੇ ਹੱਕ ਜਤਾਵੇ...