Monday, August 27, 2018

poetry shayari kavita

ਖੇਤਾਂ ਵਿਚਾਲ਼ੇ ਕੱਚੇ ਰਾਹ ਤੇ
ਵੇਖ ਰਿਹਾ ਸਾਂ ਦੂਰ ਖੜ੍ਹਾ!
ੳੁਹ ਕਾਲੇ ਰੰਗ ਦੀ..
ਲਾਲ ਅੱਖਾਂ...
ਤਿੱਖੀ ਚੁੰਝ ਵਾਲੀ!
ੳੁੱਡਦੀ ੲਿੱਧਰ ੳੁੱਧਰ..
ਕਦੇ ੳੁੱਚੀ ੳੁੱਚੀ ਕੂਕਦੀ!
ਫਿਰ ਜਾ ਬਹਿੰਦੀ
ੳੁਹ ਸੁੱਕੇ ਰੁੱਖ ਤੇ
ਅਾਪਣੇ ਅਾਲਣੇ ਚ
ਨਿੱਕੇ ਨਿੱਕੇ ਮੂੰਹ ਅੱਡ ਕੇ
ਚੀਖਦੇ ...
ਸਹਿਮੇ ਬੱਚਿਅਾਂ ਕੌਲ!
ਚੜ੍ਹ ਅਾੲਿਅਾ ਸੀ ਰੁੱਖ ਤੇ
ਚਿੱਟੇ ਰੰਗ ਦਾ ੳੁੱਡਣਾ ਸੱਪ
ਜੀਭਾਂ ਮਾਰਦਾ..!
ੳੁਹ ਕਾਲ਼ੇ ਰੰਗੀ ਪੀੜ
ਟੱਪ ਟੱਪ ਮਾਰਨ ਲੱਗੀ ਚੁੰਝਾ
ੳੁਹ ਚਿੱਟੇ ਰੰਗੇ ੳੁੱਡਣੇ...
ਹਾੱਸਿਅਾਂ ਜਿਹੇ ਸੱਪ ਦੇ!
ਸੱਪ ਅੱਗੇ ਵਧਿਅਾ ਤੇਜ਼ੀ ਨਾ
ਪੈ ਗਿਅਾ ਟੁੱਟ ਕੇ!
ਮੇਰੇ ਵੇਖਦਿਅਾਂ ਵੇਖਦਿਅਾਂ
ੳੁਹ ਨਿਗਲ਼ ਗਿਅਾ ...
ੳੁਹ ਪੀੜ ਤੇ ੳੁਹਦੇ ਬੱਚਿਅਾਂ ਨੂੰ!
ਫਿਰ ਬਹਿ ਗਿਅਾ ਅਾਲ੍ਹਣੇ ਚ
ਕੁੰਡਲੀ ਮਾਰ ਕੇ!
ਮੈਂ ਚੁੱਪ ਚਾਪ ਬੇਵੱਸ 

ਘਰ ਪਰਤ ਆਇਆ !
#ਚਰਨਦੀਪ

No comments:

Post a Comment

12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ ਆਸਾਂ ਘੁੱਟ ਸਬਰਾਂ ਦੇ ਮੰਗਣ ਪਛਤਾਵਾ ਬੂਹੇ ਬੈਠਾ ਹੱਸੇ ਮੈਨੂੰ ਕਮਲ਼ਾ ਝੱਲਾ ਦੱਸੇ ਰਾਤ ਸਿਆਹੀ ਪੀੜ ਲਿਖਾਵੇ ਵਿਛੌੜਾ ਮੇਰੇ ‘ਤੇ ਹੱਕ ਜਤਾਵੇ...