Monday, August 27, 2018

Poetry "Ehsas"

           "Ehsas"

ਗਿੱਟਮਿੱਟ ਕਰਦੇ ਤਾਰਿਆਂ ਨੂੰ
ਪਰੇਸ਼ਾਨ ਚੰਨ ਨੂੰ
ਹੱਸਦੇ ਸੂਰਜ ਦੇ ਪਰੇਸ਼ਾਨ ਕਰਦੇ ਹਾੱਸੇ ਨੂੰ
ਮੇਰੇ ਪੈਰਾਂ ਹੇਠੋ ਨਿੱਕਲ ਕੇ ਦੂਰ ਗਵਾਚਦੇ ਰਸਤੇ ਨੂੰ
ਚੁੱਪ ਚਾਪ ਖੜ੍ਹੇ ਗੱਲਾਂ ਸੁਣਦੇ ਰੁੱਖਾਂ ਨੂੰ
ਮੇਰੇ ਕੋਲ਼ ਬੈਠੀਆਂ ਕੁੱਝ ਯਾਦ ਕਰਾਉਂਦੀਆਂ ਰੁੱਤਾਂ ਨੂੰ
ਪਾਣੀਆਂ ਚ ਚੇਹਰਾ ਤੱਕਦੀ ਹਰ ਸ਼ਹਿ ਨੂੰ
ਬੜੀ ਕਰੀਬ ਤੋਂ ਜਾਣਿਆ
ਤੈਥੋਂ ਦੂਰ ਹੋਣ ਤੋਂ ਬਾਅਦ !
Charandeep 9779400440

No comments:

Post a Comment

12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ ਆਸਾਂ ਘੁੱਟ ਸਬਰਾਂ ਦੇ ਮੰਗਣ ਪਛਤਾਵਾ ਬੂਹੇ ਬੈਠਾ ਹੱਸੇ ਮੈਨੂੰ ਕਮਲ਼ਾ ਝੱਲਾ ਦੱਸੇ ਰਾਤ ਸਿਆਹੀ ਪੀੜ ਲਿਖਾਵੇ ਵਿਛੌੜਾ ਮੇਰੇ ‘ਤੇ ਹੱਕ ਜਤਾਵੇ...