Sunday, August 26, 2018

Poetry "Panne"

  "Panne"

Kaale amabar nu..
roo jehe chiite badlaa nu..
daatri jehe chann nu...
sippiyaan jeheyaan taareya nu..
gharaan nu paratade panchiyaan nu..
shaant bethiyaan hawaawa nu.
draune jehe rukh nu..
bitter bitter jhaakde patteya nu..
chup khalotiyaan faslaa nu..
suttiyaan pyiaan sadkaa nu..
larrde pye kutteyaan nu.. 
udhde jugnuaa nu..
sutte lokaan sang makaana nu,
meri chup te meriyaan pairra nu..
mere haani parchawe nu..
mere wang bhatkdi udeek nu..
mainu samjhaa rahi peed nu..
eh vagde pye hanjuaa nu..
mere te hassde pachtaawe nu.
minnat hai sabh nu..
mainu der ho rahi e,,
main ghar v jana e,
mere jholi payo,
kujh akhar.. kujh satraa..
koyi kavita..
mainu ghre udeek rahe ne.
daraa ch kharhe,,
ro rahe,, bhole bhaale..
masoom panne..


ਕਾਲੇ ਅੰਬਰ ਨੂੰ
ਰੂੰ ਜਿਹੇ ਚਿੱਟੇ ਬੱਦਲਾਂ ਨੂੰ
ਦਾਤਰੀ ਜਿਹੇ ਚੰਨ ਨੂੰ
ਸਿੱਪੀਅਾਂ ਜਿਹੇ ਤਾਰਿਅਾਂ ਨੂੰ
ਘਰਾਂ ਨੂੰ ਪਰਤਦੇ ਪੰਛੀਆਂ ਨੂੰ
ਸ਼ਾਂਤ ਬੈਠੀਆਂ ਹਵਾਵਾਂ ਨੂੰ
ਡਰਾੳੁਣਿਅਾਂ ਜਿਹੇ ਰੁੱਖਾਂ ਨੂੰ
ਬਿਟਰ ਬਿਟਰ ਝਾਕਦੇ ਪੱਤਿਅਾਂ ਨੂੰ
ਚੁੱਪ ਖਲ਼ੋਤੀਆਂ ਫਸਲਾਂ ਨੂੰ
ਸੁੱਤੀਆਂ ਪਈਆਂ ਸੜਕਾਂ ਨੂੰ
ਲੜਦੇ ਪਏ ਕੁਤਿੱਅਾਂ ਨੂੰ
ਉੱਡਦੇ ਜੁਗਨੂੰਆਂ ਨੂੰ
ਸੁੱਤੇ ਲੋਕਾਂ ਸੰਗ ਮਕਾਨਾਂ ਨੂੰ
ਪੇਰੀ ਚੁੱਪ ਤੇ ਮੇਰੀਆਂ ਪੈੜਾਂ ਨੂੰ
ਮੇਰੇ ਹਾਣੀ ਪਰਛਾਂਵੇ ਨੂੰ
ਮੇਰੇ ਵਾਂਗ ਭਟਕਦੀ ਉਡੀਕ ਨੂੰ
ਮੈਨੂੰ ਸਮਝਾ ਰਹੀ ਪੀੜ ਨੂੰ
ੲਿਹ ਵਗਦੇ ਪਏ ਹੰਝੂਆਂ ਨੂੰ
ਮੇਰੇ ਤੇ ਹੱਸਦੇ ਪਛਤਾਵੇ ਨੂੰ
ਮਿੰਨਤ ਹੈ ਸਭ ਨੂੰ
ਮੈਨੂੰ ਦੇਰ ਹੋ ਰਹੀ ਏ
ਮੈਂ ਘਰ ਵੀ ਜਾਣਾਂ ਏ
ਮੇਰੀ ਝੌਲ਼ੀ ਪਾਓ
ਕੁੱਝ ਅੱਖਰ
ਕੁੱਝ ਸਤਰਾਂ
ਕੌਈ ਕਵਿਤਾ!
ਮੈਨੂੰ ਘਰ ਉਡੀਕ ਰਹੇ ਨੇ
ਦਰਾਂ ਚ ਖੜ੍ਹੇ..
ਰੌ ਰਹੇ..
ਭੌਲੇ ਭਾਲੇ .
ਮਸੂਮ  ਪੰਨੇ!
Charandeep 9779400440


Attachments area

No comments:

Post a Comment

12.7.2022

 ਦਿਨ ਰੁੱਤਾਂ ਹੋ ਹੋ ਕੇ ਲੰਘਣ ਆਸਾਂ ਘੁੱਟ ਸਬਰਾਂ ਦੇ ਮੰਗਣ ਪਛਤਾਵਾ ਬੂਹੇ ਬੈਠਾ ਹੱਸੇ ਮੈਨੂੰ ਕਮਲ਼ਾ ਝੱਲਾ ਦੱਸੇ ਰਾਤ ਸਿਆਹੀ ਪੀੜ ਲਿਖਾਵੇ ਵਿਛੌੜਾ ਮੇਰੇ ‘ਤੇ ਹੱਕ ਜਤਾਵੇ...